ਪਹਿਲਾਂ ਹਰਾ ਇਨਕਲਾਬ, ਫਿਰ ਚਿੱਟਾ ਇਨਕਲਾਬ ਹੁਣ ਕਾਲਾ ਭ੍ਰਿਸ਼ਟਾਚਾਰ ਇਨਕਲਾਬ। ਵਾਹ! ਇਸ ਦੇਸ਼ ਦੀ ਤਕਦੀਰ ਦੇ ਰੰਗ ਨਿਆਰੇ। 1960 ਦੇ ਦਹਾਕੇ ਤੋਂ ਬਾਅਦ ਭਾਰਤੀ ਕਿਸਾਨੀ ਨੇ ਹਰੇ ਇਨਕਲਾਬ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਕੁਝ ਕੁ ਵਰ੍ਹਿਆਂ ਵਿਚ ਅੰਨ ਨੂੰ ਤਰਸਦਾ ਦੇਸ਼ ਅੰਨ ਦਾ ਭੰਡਾਰ ਬਣ ਗਿਆ। ਹਰੀ ਕਰਾਂਤੀ ਤੋਂ ਬਾਅਦ ਸਰਕਾਰ ਦਾ ਧਿਆਨ ਚਿੱਟੀ ਕਰਾਂਤੀ ਵੱਲ ਗਿਆ। ਦੁੱਧ ਉਤਪਾਦਨ ਲਈ ਸਹਿਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਦੁੱਧ ਦੇ ਖੇਤਰ ਵਿਚ ਪਸ਼ੂ ਧਨ ਵਲ ਧਿਆਨ ਦਿੱਤਾ ਗਿਆ। ਜੋ ਹੌਲੀ-ਹੌਲੀ ਰੁਜ਼ਗਾਰ ਅਤੇ ਰੋਟੀ ਲਈ ਕਿੱਤਾ ਮੁਖੀ ਉਦਯੋਗ ਬਣ ਗਿਆ। ਇਨ੍ਹਾਂ ਦੋਹਾਂ ਇਨਕਲਾਬਾਂ ਦੀ ਬਦਕਿਸਮਤੀ ਇਹ ਹੋਈ ਹੈ ਕਿ ਹੁਣ ਦੋਹਾਂ ਇਨਕਲਾਬਾਂ ਨੂੰ ਭ੍ਰਿਸ਼ਟਾਚਾਰ ਦੀ ਅਕਾਸ਼ਵੇਲ ਨੇ ਆਪਣੇ ਹੇਠਾਂ ਦੱਬ ਲਿਆ ਹੈ। ਸੰਨ 1990 ਤੋਂ ਬਾਅਦ ਪੰਜਾਬ ਦਾ ਆਲੂ ਅਫਗਾਨਿਸਤਾਨ ਅਤੇ ਯੂਰਪੀ ਦੇਸ਼ਾਂ ਨੂੰ ਜਾਣ ਲੱਗਿਆ। ਦਰਜੇਬੰਦੀ ਦੀ ਹੇਰਾਫੇਰੀ ਹੋਣ ਕਰਕੇ ਉਹ ਵਪਾਰੀ ਮੁੜ ਭਾਰਤ ਨਹੀਂ ਪਰਤੇ। ਇਹੀ ਹਸ਼ਰ ਸਾਡੀ ਬਾਸਮਤੀ ਨਾਲ ਹੋਇਆ। ਹੁਣ ਰੋਜ਼ ਬੀ.ਟੀ. ਬੈਂਗਨ, ਬੀ.ਟੀ. ਨਰਮੇ ਦੇ ਬੀਜਾਂ ਦਾ ਰੌਲਾ ਪੈ ਰਿਹਾ ਹੈ। ਬੀ.ਟੀ. ਬੀਜ ਵੱਡੀਆਂ ਕੰਪਨੀਆਂ ਰਾਹੀਂ ਮਿਲ ਰਹੇ ਹਨ। ਜੋ ਚੋਖਾ ਧਨ ਕਮਾ ਰਹੀਆਂ ਹਨ। ਦੇਸੀ ਬੀਜ ਕਿਸਾਨ ਆਪਣੀ ਪਹਿਲੀ ਫਸਲ ਵਿਚੋਂ ਰੱਖ ਲੈਂਦਾ ਸੀ ਪਰ ਹਾਈਬ੍ਰਿਡ ਬੀਜ ਬਾਜ਼ਾਰ ਵਿਚੋਂ ਹੀ ਲੈਣੇ ਪੈਣਗੇ। ਹਰ ਸਾਲ ਵਪਾਰੀ ਬੀਜਾਂ ਦੀ ਕਮੀ ਦੱਸ ਕੇ ਚੌਖਾ ਧਨ ਕਮਾ ਲੈਂਦੇ ਹਨ ਕਿਉਂਕਿ ਹਾਈਬ੍ਰਿਡ ਬੀਜ ਆਪਣੀ ਅਗਲੀ ਫਸਲ ਨਹੀਂ ਦਿੰਦੇ। ਸੋ ਕਿਸਾਨ ਦੀ ਟੇਕ ਉੱਚ ਕੰਪਨੀਆਂ ’ਤੇ ਟਿੱਕ ਜਾਵੇਗੀ। ਕਿਸਾਨ ਪੂਰੀ ਤਰ੍ਹਾਂ ਕੰਪਨੀਆਂ ਦੀ ਗ੍ਰਿਫਤ ਵਿਚ ਆ ਜਾਵੇਗਾ। ਹੁਣ ਵੀ ਹਰ ਸਾਲ ਵਪਾਰੀ ਹਾਈਬ੍ਰਿਡ ਬੀਜਾਂ ਦੀ ਕਮੀ ਦੱਸ ਕੇ ਠੋਕ ਕੇ ਕਾਲਾ- ਬਾਜ਼ਾਰੀ ਕਰਦੇ ਹਨ। ਜੋ ਕਿਸਾਨੀ ਦੀ ਸਿੱਧੀ ਲੁੱਟ ਹੈ। ਕੀੜੇਮਾਰ ਦਵਾਈਆਂ ਤੇ ਖਾਦਾਂ ਨਕਲੀ ਮਿਲਦੀਆਂ ਹਨ। ਭ੍ਰਿਸ਼ਟਾਚਾਰ ਕਰਦੇ ਦੁਕਾਨਦਾਰਾਂ ਨੂੰ ਅਫਸਰ ਬੈਠੇ ਆਰਾਮ ਨਾਲ ਦੇਖਦੇ ਰਹਿੰਦੇ ਹਨ। ਇਹ ਲੁੱਟ ਦਿਨ-ਰਾਤ ਹੋ ਰਹੀ ਹੈ। ਵਪਾਰੀ ਵਰਗ ਹਰ ਘੜੀ ਅਮੀਰ ਹੋ ਰਿਹਾ ਹੈ। ਕਿਸਾਨ ਹਰ ਘੜੀ ਕਰਜ਼ੇ ਦੀ ਮਾਰ ਝੱਲਦਿਆਂ ਫਾਹੇ ਲੈ ਕੇ ਖੁਦਕੁਸ਼ੀ ਕਰ ਰਿਹਾ ਹੈ। ਪ੍ਰਸ਼ਾਸਨ ਤੇ ਵਿਕਾਸ 2007 ਨਾਂ ਦੀ ਰਿਪੋਰਟ ਵਿਚ ਲਿਖਿਆ ਸੀ ਕਿ 2001 ਤੋਂ 2007 ਤੱਕ 11387 ਕਿਸਾਨਾਂ ਨੇ ਕਰਜ਼ੇ ਦੁਖੋਂ ਫਾਹਾ ਲਿਆ ਅਤੇ 4,34,242 ਘਰ ਗਿਰਵੀ ਰੱਖੇ ਗਏ। ਜਵਾਹਰ ਲਾਲ ਯੂਨੀਵਰਸਿਟੀ ਦੇ ਪ੍ਰੋ. ਅਤੁਲ ਸੂਦ ਨੇ ਆਪਣੀ ਰਿਪੋਰਟ ਵਿਚ ਸਰਕਾਰ ਨੂੰ ਕਸੂਰਵਾਰ ਕਿਹਾ ਹੈ। ਹੁਣ ਤਾਂ ਵਿਧਰਵ ਵਰਗੇ ਪਿੰਡ ਵਿਕਾਊ ਹੋ ਚੁੱਕੇ ਹਨ। ਹਰ ਰੋਜ਼ ਕਿਸਾਨ ਮਜ਼ਦੂਰ ਕਰਜ਼ੇ ਕਾਰਨ ਆਤਮ-ਹੱਤਿਆਵਾਂ ਕਰ ਰਹੇ ਹਨ।
ਚਿੱਟਾ ਇਨਕਲਾਬ ਅੱਜ ਜਾਨ- ਲੇਵਾ ਇਨਕਲਾਬ ਬਣ ਗਿਆ ਹੈ। ਸੰਨ 2009 ਦੇ ਤਿਉਹਾਰਾਂ ਵਿਚ ਤਾਂ ਇਸ ਚਿੱਟੇ ਇਨਕਲਾਬ ਦੀ ਮਿੱਟੀ ਪਲੀਤ ਹੋ ਗਈ। ਨਕਲੀ ਦੁੱਧ, ਨਕਲੀ ਖੋਆ, ਨਕਲੀ ਪਨੀਰ, ਨਕਲੀ ਘਿਓ। ਨਕਲੀ ਦਿਲ ਦੇ ਕਰਿੰਦੇ ਜੋ ਇਹ ਪਾਪ ਕਰਦੇ, ਦੋਸ਼ੀਆਂ ਨੂੰ ਨਾ ਫੜ ਸਕਣ ਵਾਲੀ ਨਕਲੀ ਸਰਕਾਰ। ਵਾਹ! ਕੇਹੀ ਆਪਣੀ ਸਰਕਾਰ, ਕੇਹੀ ਆਜ਼ਾਦੀ ਦਾ ਸੁਪਨਾ।
ਚਿੱਟੇ ਇਨਕਲਾਬ ਦਾ ਆਧਾਰ ਦੁੱਧ ਹੈ। ਸਭ ਤੋਂ ਪਹਿਲਾਂ ਡੇਅਰੀਆਂ ਵਾਲੇ ਅਤੇ ਗੁੱਜਰ ਪਸ਼ੂ ਦੇ ਸੂਣ ਤੋਂ ਬਾਅਦ ਵੱਧ ਦੁੱਧ ਪ੍ਰਾਪਤ ਕਰਨ ਖਾਤਰ ਉਸ ਦੇ ਨਰ ਬੱਚੇ ਨੂੰ ਮਾਰ ਦਿੰਦੇ ਹਨ ਅਤੇ ਪਸ਼ੂ ਨੂੰ ਚੋਣ ਤੋਂ ਪਹਿਲਾਂ ਆਕਸੀਟਾਕਸਨ ਦਾ ਟੀਕਾ ਲਗਾ ਦਿੰਦੇ ਹਨ। ਜਿਸ ਨਾਲ ਦੁੱਧਾਰੂ ਪਸ਼ੂ ਆਪਣੇ ਆਪ ਦੁੱਧ ਉਤਾਰ ਲੈਂਦਾ ਹੈ। ਇਹੀ ਅਕਸੀਟਾਕਸਨ ਟੀਕਾ ਗਰਭਵਤੀ ਔਰਤ ਨੂੰ ਬੱਚਾ ਪੈਦਾ ਕਰਨ ਸਮੇਂ ਦਿੱਤਾ ਜਾਂਦਾ ਹੈ। ਪਸ਼ੂ ਨੂੰ ਆਕਸੀਟਾਕਸਨ ਮਿਲਣ ’ਤੇ ਦੁੱਧ ਚੋ ਲਿਆ ਜਾਂਦਾ ਹੈ। ਇਹੀ ਤੱਤ ਸਾਨੂੰ ਦੁੱਧ ਪੀਣ ਨਾਲ ਪ੍ਰਾਪਤ ਹੋ ਜਾਂਦੇ ਹਨ। ਇਸ ਦੇ ਬੁਰੇ ਅਸਰ ਬਿਲਕੁਲ ਹੁਣ ਸਾਹਮਣੇ ਆ ਰਹੇ ਹਨ। ਵਿਗਿਆਨੀ ਦੱਸ ਰਹੇ ਹਨ ਕਿ ਇਸ ਨਾਲ ਲੜਕੀਆਂ ਦੇ ਮਾਸਕ ਧਰਮ ਵਿਚ ਬਦਲਾਅ ਆ ਜਾਵੇਗਾ ਅਤੇ ਲੜਕੇ ਨਿਪੁੰਸਕ ਹੋਣੇ ਸ਼ੁਰੂ ਹੋ ਜਾਣਗੇ। ਇਸੇ ਦੁੱਧ ਤੋਂ ਖੋਆ, ਪਨੀਰ ਅਤੇ ਘਿਉ ਬਣ ਰਿਹਾ ਹੈ। ਜੇਕਰ ਦੁੱਧ ਹੀ ਨਕਲੀ ਹੋਵੇ ਤੁਸੀਂ ਆਪਣੇ ਹਸ਼ਰ ਦਾ ਇੰਜ਼ਾਮ ਆਪ ਹੀ ਲਾ ਸਕਦੇ ਹੋ। ਨਕਲੀ ਦੁੱਧ ਘਟੀਆ ਤੇਲ ਵਿਚ ਯੂਰੀਆ ਖਾਦ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ, ਉਸ ਤੋਂ ਬਣਿਆ ਪਨੀਰ ਤੇ ਖੋਆ ਤੁਹਾਨੂੰ ਕੀ-ਕੀ ਨਤੀਜੇ ਭੁਗਤਣ ਲਾ ਦੇਵੇਗਾ। ਪੇਟ, ਜਿਗਰ ਦੀਆਂ ਬਿਮਾਰੀਆਂ ਦੇ ਨਾਲ-ਨਾਲ ਅੰਤੜੀਆਂ ਵਿਚ ਖਰਾਬੀ, ਗੁਰਦੇ ਖਰਾਬ ਅਤੇ ਇਸੇ ਨਕਲੀ ਦੁੱਧ ਨਾਲ ਸ਼ਿਵਲਿੰਗ ਨੁਹਾਇਆ ਜਾ ਰਿਹਾ ਹੈ। ਨਕਲੀ ਖੋਏ ਨਾਲ ਮੂਰਤੀ ਨੂੰ ਭੋਗ ਲੁਆਇਆ ਜਾ ਰਿਹਾ ਹੈ। ਨਕਲੀ ਘਿਉ ਨਾਲ ਮੰਦਰਾਂ ਗੁਰਦੁਆਰਿਆਂ ਵਿਚ ਜੋਤ ਜਗਾਈ ਜਾ ਰਹੀ ਹੈ। ਆਪਣਾ ਆਧਾਰ ਪਾਪ ’ਤੇ ਟਿਕਿਆ ਹੋਇਆ ਹੈ ਅਤੇ ਦੂਜਿਆਂ ਨੂੰ ਮਾਰਗ ਦਰਸ਼ਕ ਹੋਣ ਦਾ ਦਾਅਵਾ ਪੇਸ਼ ਕਰ ਰਿਹਾ ਹੈ। ਆਪਣੇ ਦੇਸ਼ ਦੇ 40 ਕਰੋੜ ਲੋਕ ਰੋਟੀ ਤੋਂ ਭੁੱਖੇ ਹਨ। ਉਨ੍ਹਾਂ ਦੇ ਪੇਟ ਨਾਲ ਕਿੰਨੀ ਬੇਇਨਸਾਫੀ ਹੋ ਰਹੀ ਹੈ।
ਸਬਜ਼ੀਆਂ ਉਪਰ ਆਕਸੀਟਾਕਸਨ ਦਾ ਸਪਰੇਅ ਕਰਕੇ ਜਲਦੀ ਤਿਆਰ ਕਰਨ ਦੀ ਦੌੜ ਲੱਗੀ ਹੋਈ ਹੈ। ਤੇਜ਼ ਜ਼ਹਿਰੀਲੇ ਤੱਤ ਸਪਰੇਅ ਕੀਤੇ ਜਾ ਰਹੇ ਹਨ। ਕੱਚੇ ਫਲਾਂ ਨੂੰ ਵੱਧ ਪੈਸੇ ਵੱਟਣ ਲਈ ਤੋੜ ਕੇ ਕੈਮੀਕਲ ਟ੍ਰੀਟਮੈਂਟ ਦੇ ਕੇ ਪਕਾਇਆ ਜਾ ਰਿਹਾ ਹੈ। ਇਸੇ ਲਈ ਫੱਲ ਬੇਰਸੇ ਤੇ ਸਖ਼ਤ ਹਨ।
ਹਰੇ ਅਤੇ ਚਿੱਟੇ ਇਨਕਲਾਬ ਤੋਂ ਬਾਅਦ ਹੁਣ ਆਇਆ ਹੋਇਆ ਹੈ ‘ਭ੍ਰਿਸ਼ਟਾਚਾਰ ਦਾ ਕਾਲਾ ਇਨਕਲਾਬ’। ਆਜ਼ਾਦੀ ਤੋਂ ਬਾਅਦ ਜਿਨ੍ਹਾਂ ਹੱਥਾਂ ਵਿਚ ਰਾਜਸੀ ਸੱਤਾ ਆਈ ਉਨ੍ਹਾਂ ਉੱਚ ਅਫਸਰਾਂ ਨਾਲ ਮਿਲ ਕੇ ਸੱਤਾ ਦਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਲਾਲਸਾ ਨੇ ਸਿਆਸਤ ਅਤੇ ਅਹੁਦਿਆਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲਾ ਦਿੱਤਾ ਹੈ। ਸੱਤਾ ਸੰਪੰਨ ਵਿਅਕਤੀ ਦੁਆਲੇ ਖੁਦਗਰਜ਼ਾਂ ਦੀ ਭੀੜ ਹੈ। ਖੁਦਗਰਜ਼ ਆਪਣੀ ਖੁਦਗਰਜ਼ੀ ਲਈ ਹਜ਼ੂਮ ਜੋੜਦੇ ਹਨ। ਹਜ਼ੂਮਾਂ ਵਿਚੋਂ ਸੱਤਾ ਤਾਕਤ ਉਪਜਦੀ ਹੈ। ਉਹ ਤਾਕਤ ਇਕ ਪਰਿਵਾਰ ਵਿਚ ਸਿਮਟ ਜਾਂਦੀ ਹੈ।
ਜਿਸ ਦੇਸ਼ ਨੂੰ ਆਜ਼ਾਦ ਹੋਇਆਂ 62 ਸਾਲ ਹੋ ਗਏ ਹਨ। 62 ਸਾਲਾਂ ਬਾਅਦ ਉਹ ਵੀ ਸੁਪਰੀਮ ਕੋਰਟ ਕਹੇ ਕਿ ਵਿਦਿਆ ’ਤੇ ਸਭ ਦਾ ਅਧਿਕਾਰ ਹੈ। ਸਭ ਨੂੰ ਦਿਉ। ਸਰਕਾਰ ਇਹ ਕਹੇ ਅਸੀਂ ਕਾਨੂੰਨ ਬਣਾ ਦਿੱਤਾ। ਵਿਦਿਆ ਸਭ ਲਈ ਲਾਜ਼ਮੀ ਹੈ। ਸਰਕਾਰ ਕਿੰਨੀ ਚਾਲਾਕ ਹੈ। ਸੁਪਰੀਮ ਕੋਰਟ ਨੇ ਸਰਕਾਰ ਦੇ ਗਲ ਨੂੰ ਸਾਫਾ ਪਾ ਕੇ ਵਟਾ ਦਿੱਤਾ ਤਾਂ ਸਰਕਾਰ ਦੇ ਸੰਘਾ ਵਿਚੋਂ ਫਸੀ ਆਵਾਜ਼ ਨਿਕਲੀ, ਵਿਦਿਆ ਸਭ ਲਈ ਲਾਜ਼ਮੀ ਹੈ। ਇਹ ਆਵਾਜ਼ 1947 ਵਿਚ ਨਿਕਲਣੀ ਚਾਹੀਦੀ ਸੀ। ਜੋ ਸਰਕਾਰ ਦਾ ਮੁੱਖ ਫਰਜ਼ ਹੈ। ਆਪਣੇ ਸਿਹਰਾ ਬੰਨਣ ਦੀ ਰਾਜਨੀਤੀ ਅਜੇ ਭਾਰੂ ਹੈ, ਜ਼ਿੰਮੇਵਾਰੀ ਨਹੀਂ। ਸਭ ਲਈ ਅਨਾਜ ਦਾ ਨਗਾਰਾ ਵੀ ਸੁਪਰੀਮ ਕੋਰਟ ਰਾਹੀਂ ਵੱਜਣ ਵਾਲਾ ਹੈ।
ਜੋ ਅੱਜ ਅਸੀਂ ਆਪਣੀ ਵਿਕਾਸ ਦਰ ਦੇ ਅੰਕੜੇ ਗਿਣ ਰਹੇ ਹਾਂ ਉਸ ਦਾ ਆਧਾਰ ਵੱਧ ਮੁਨਾਫਾਖੋਰੀ ਅਤੇ ਰਿਸ਼ਵਤ ’ਤੇ ਖੜਾ ਹੈ। ਨਵੀਆਂ ਕਾਰਾਂ ਤੇ ਬੰਗਲੇ ਉਸ ਭ੍ਰਿਸ਼ਟ ਧਨ ਨਾਲ ਬਣ ਰਹੇ ਹਨ ਜਿਸ ਨੂੰ ਪੈਸੇ ਦੀ ਵਿਕਾਸ ਦਰ ਵਿਚ ਜੋੜਿਆ ਜਾ ਰਿਹਾ ਹੈ। ਰੱਬ ਰਾਖਾ!

No comments:
Post a Comment