ਸਾਲ 2011 ਤਕ ਦੇ ਸਿਆਸੀ ਸਫ਼ਰ ਤੋਂ ਇਕ ਗੱਲ ਤੈਅ ਹੋ ਚੁੱਕੀ ਹੈ ਕਿ ਇਕ ਪਾਰਟੀ ਦੀ ਸਰਕਾਰ ਦਾ ਸਮਾਂ ਬੀਤ ਗਿਆ ਹੈ। ਕੇਂਦਰ ਤੇ ਰਾਜਾਂ ‘ਚ ਗੱਠਜੋੜ ਸਰਕਾਰਾਂ ਦਾ ਦੌਰ ਜਾਰੀ ਹੈ। ਸਾਡਾ ਲੋਕਤੰਤਰੀ ਢਾਂਚਾ ਗੱਠਜੋੜ ਦੀ ਰਾਜਨੀਤੀ ਦੇ ਨਵੇਂ ਤਜਰਬਿਆਂ ਦੇ ਰੂਬਰੂ ਵੀ ਹੋਇਆ ਹੈ। ਇਸ ਰਾਜਨੀਤੀ ਵਿਚ ਗੱਲ ਗੱਲ ‘ਤੇ ਲੱਤਾਂ ਖਿੱਚਣਾ ਅਤੇ ਦਬਾਅ ਪਾਉਣਾ ਆਮ ਹੀ ਰੁਝਾਨ ਹੈ।
ਇਸੇ ਵਰ੍ਹੇ ਜਿੱਥੇ ਇਕੋ ਵੇਲੇ ਸਾਹਮਣੇ ਆਏ ਘੁਟਾਲਿਆਂ ਤੇ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੇ ਯੂ.ਪੀ.ਏ. ਸਰਕਾਰ ਦੀ ਸਾਖ਼ ਨੂੰ ਨੁਕਸਾਨ ਪਹੁੰਚਾਇਆ ਹੈ, ਉੱਥੇ ਭਾਜਪਾ ਨੇ ਇਨ੍ਹਾਂ ਮਾਮਲਿਆਂ ਬਾਰੇ ਰਾਜਨੀਤੀ ਕਰਦਿਆਂ ਖੁਦ ਵੱਲ ਅਹਿਮ ਬਦਲ ਵਜੋਂ ਦੇਸ਼ ਵਾਸੀਆਂ ਦਾ ਧਿਆਨ ਖਿੱਚਣ ਲਈ ਪੂਰਾ ਤਾਣ ਲਾਇਆ ਹੋਇਆ ਹੈ। ਇਹ ਗੱਲ ਵੱਖਰੀ ਹੈ ਕਿ ਵਿਰੋਧੀ ਪਾਰਟੀ ਇਸ ਮਾਮਲੇ ‘ਤੇ ਸੱਤਾਧਾਰੀ ਧਿਰ ਨੂੰ ਚੰਗੇ ਤਰੀਕੇ ਨਾਲ ਲੋਕ ਕਚਹਿਰੀ ‘ਚ ਖੜ੍ਹਾ ਨਹੀਂ ਕਰ ਸਕੀ ਕਿਉਂਕਿ ਉਸ ਦੀ ਆਪਣੀ ਲੀਡਰਸ਼ਿਪ ਹੀ ਪਿਛਲੇ ਸਮੇਂ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੀ ਰਹੀ ਹੈ। ਸਿੱਟੇ ਵਜੋਂ ਦੇਸ਼ ‘ਚ ਗੈਰ-ਉਸਾਰੂ ਰਾਜਨੀਤੀ ਦਾ ਬੋਲਬਾਲਾ ਰਿਹਾ।
ਸਾਲ 2009 ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਕਾਂਗਰਸ 206 ਸੀਟਾਂ ਲੈ ਕੇ ਵੱਡੀ ਪਾਰਟੀ ਵਜੋਂ ਉਭਰੀ ਸੀ। ਇਨ੍ਹਾਂ ਚੋਣਾਂ ‘ਚ ਕਾਂਗਰਸ ਨੂੰ 37.22 ਫੀਸਦੀ ਵੋਟਾਂ ਹਾਸਲ ਹੋਈਆਂ। ਇਸ ਤੋਂ ਪਹਿਲਾਂ 2004 ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ 145 ਸੀਟਾਂ ਮਿਲੀਆਂ ਸਨ ਤੇ ਇਸ ਦਾ ਵੋਟ ਪ੍ਰਤੀਸ਼ਤ 26.53 ਸੀ। ਇਸ ਤਰ੍ਹਾਂ ਕਾਂਗਰਸ ਦੀ ਹਾਲਤ ਪਿਛਲੀਆਂ ਚੋਣਾਂ ਵਿਚ ਕੁਝ ਸੁਧਰੀ ਸੀ। ਪਰ ਇਸ ਅੰਕੜੇ ਮੁਤਾਬਕ ਵੀ ਕਾਂਗਰਸ ਨੂੰ ਇਕੱਲੀ ਪਾਰਟੀ ਵਜੋਂ ਸੱਤਾ ‘ਚ ਆਉਣ ਲਈ 66 ਹੋਰ ਸੀਟਾਂ ਦੀ ਲੋੜ ਹੈ। ਇਸ ਵੇਲੇ ਕਾਂਗਰਸ ਨੂੰ ਬਹੁਮਤ ਸਾਬਤ ਕਰਨ ਲਈ ਆਪਣੇ ਭਾਈਵਾਲਾਂ ਤੋਂ ਇਲਾਵਾ ਚੋਣਾਂ ਤੋਂ ਬਾਅਦ ਉਸ ਦੀਆਂ ਸਾਥੀ ਬਣੀਆਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੀ ਮਦਦ ਲੈਣੀ ਪਈ। ਇਨ੍ਹਾਂ ਦੋਵਾਂ ਕੋਲ 44 ਸੀਟਾਂ ਹਨ।
ਦੂਜੇ ਪਾਸੇ ਕਾਂਗਰਸ ਦੇ ਵੱਕਾਰ ਨੂੰ ਇਸ ਵਰ੍ਹੇ ਵੱਡੀ ਸੱਟ ਵੱਜੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਬੇਨਕਾਬ ਹੋਣ ਤੇ ਬੇਕਾਬੂ ਹੋਈ ਮਹਿੰਗਾਈ ਨਾਲ ਕਾਂਗਰਸ ਪ੍ਰਤੀ ਲੋਕਾਂ ਦਾ ਮਨ ਖੱਟਾ ਹੋਇਆ ਹੈ। ਕਈ ਸੂਬਿਆਂ ‘ਚ ਅੰਦਰੂਨੀ ਤੇ ਬਾਹਰੀ ਝਗੜੇ ਵੀ ਕਾਂਗਰਸ ਲਈ ਨੁਕਸਾਨਦਾਇਕ ਰਹੇ ਹਨ। ਆਪਣੇ ਅਹਿਮ ਆਧਾਰ ਵਾਲੇ ਸੂਬੇ ਆਂਧਰਾ ਪ੍ਰਦੇਸ਼ ‘ਚ ਇਸ ਨੂੰ ਖੋਰਾ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਹਰਮਨਪਿਆਰੇ ਮਰਹੂਮ ਮੁੱਖ ਮੰਤਰੀ ਰਾਜਸ਼ੇਖਰ ਰੈਡੀ ਦੇ ਪੁੱਤਰ ਜਗਨਮੋਹਨ ਰੈਡੀ ਨੇ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਤਾਮਿਲਨਾਡੂ ‘ਚ ਯੂ.ਪੀ.ਏ. ਦੀ ਇਕ ਮੁੱਖ ਭਾਈਵਾਲ ਡੀ.ਐਮ.ਕੇ., ਆਪਣੀ ਵਿਰੋਧੀ ਜੈਲਲਿਤਾ ਦੀ ਪਾਰਟੀ ਅੰਨਾ ਡੀ.ਐਮ.ਕੇ. ਸਾਹਮਣੇ ਮਾਤ ਖਾਂਦੀ ਦਿਖਾਈ ਦੇ ਰਹੀ ਹੈ। ਹਿੰਦੀ ਬੈਲਟ ਵਿਚ ਕਾਂਗਰਸ ਦੀ ਹਾਲਤ ਕਸੂਤੀ ਬਣੀ ਹੋਈ ਹੈ। ਬਿਹਾਰ ਵਿਧਾਨ ਸਭਾ ਚੋਣਾਂ ‘ਚ ਖੇਤਰੀ ਰਾਜਨੀਤੀ ਦੀ ਹੀ ਚੜ੍ਹਤ ਰਹੀ ਤੇ ਕਾਂਗਰਸ ਦੇ ਪੱਲੇ ਮਹਿਜ਼ ਚਾਰ ਸੀਟਾਂ ਪਈਆਂ। 243 ਸੀਟਾਂ ਵਾਲੀ ਬਿਹਾਰ ਵਿਧਾਨ ਸਭਾ ‘ਚ ਕਾਂਗਰਸ ਨੂੰ ਮਿਲੀ ਮਾਤ ਸਹਿਜੇ ਹੀ ਅਗਲੀਆਂ ਲੋਕ ਸਭਾ ਚੋਣਾਂ ਦਾ ਦ੍ਰਿਸ਼ ਸਪਸ਼ਟ ਕਰਦੀ ਹੈ।
ਉੱਤਰ ਪ੍ਰਦੇਸ਼ ‘ਚ ਵੀ ਇਹੋ ਹਾਲ ਹੈ। ਸੱਤਾਧਾਰੀ ਬਸਪਾ ਤੇ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਵਿਚਾਲੇ ਲੁੱਕਣਮੀਚੀ ਜਾਰੀ ਹੈ। ਜੇਕਰ ਬਸਪਾ ਬਾਹਰ ਜਾਂਦੀ ਹੈ ਤਾਂ ਉਸ ਦੀ ਥਾਂ ਸਮਾਜਵਾਦੀ ਪਾਰਟੀ ਹੀ ਲਵੇਗੀ। ਇਸ ਵਰ੍ਹੇ ਚਾਰ ਸੂਬਿਆਂ ਅਸਾਮ, ਕੇਰਲਾ, ਤਾਮਿਲਨਾਡੂ ਤੇ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ‘ਚ ਕਾਂਗਰਸ ‘ਉਮੀਦ’ ਨਾਲ ਹੱਥ ਪੈਰ ਮਾਰ ਰਹੀ ਹੈ, ਪਰ ਇੱਥੇ ‘ਨਾਟਕੀ ਤਬਦੀਲੀ’ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।
ਕੇਰਲਾ ‘ਚ ਰਵਾਇਤ ਅਨੁਸਾਰ ਅਹਿਮ ਟੱਕਰ ਕਾਂਗਰਸ ਦੀ ਅਗਵਾਈ ਵਾਲੇ ਮੁਹਾਜ਼ ਅਤੇ ਸੀ.ਪੀ.ਐਮ. ਦੀ ਅਗਵਾਈ ਵਾਲੇ ਮੁਹਾਜ਼ ਵਿਚਾਲੇ ਹੀ ਹੁੰਦੀ ਹੈ। ਇਸ ਵੇਲੇ ਖੱਬਾ ਲੋਕਤੰਤਰੀ ਮੁਹਾਜ਼ ਸੱਤਾ ‘ਚ ਹੈ। ਇਸ ਲਈ ਸੱਤਾ ਵਿਰੋਧੀ ਅਸਰ ਦਾ ਲਾਹਾ ਲੈਂਦਿਆਂ ਕਾਂਗਰਸ ਦੇ ਸੱਤਾ ‘ਚ ਆਉਣ ਦੀ ਉਮੀਦ ਹੈ। ਇਸ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ 2009 ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇ ਇੱਥੋਂ 20 ‘ਚੋਂ 13 ਸੀਟਾਂ ਹਾਸਲ ਕਰ ਲਈਆਂ ਸਨ। ਇਸ ਲਈ ਖੱਬੇ ਪੱਖੀ ਗੱਠਜੋੜ ਪ੍ਰਤੀ ਵੋਟਰਾਂ ਦੀਆਂ ਭਾਵਨਾਵਾਂ ਤੋਂ ਹਰ ਕੋਈ ਵਾਕਫ਼ ਹੈ।
ਪੱਛਮੀ ਬੰਗਾਲ ‘ਚ ਕਾਂਗਰਸ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਮੋਢਿਆਂ ‘ਤੇ ਸਵਾਰ ਹੋ ਕੇ ਚੋਣਾਂ ਲੜਨ ਜਾ ਰਹੀ ਹੈ। ਜੇ ਇਹ ਗੱਠਜੋੜ ਸਲਾਮਤ ਰਹਿੰਦਾ ਹੈ ਤਾਂ ਇੱਥੇ ਵੀ ਕਾਂਗਰਸ ਨੂੰ ਕੁਝ ਲਾਹਾ ਹੋਣ ਦੀ ਉਮੀਦ ਹੈ। ਪਰ ਮਮਤਾ ਬੈਨਰਜੀ ਦਾ ਆਲਮ ਨਿਰਾਲਾ ਹੈ। ਉਹ ਕਦੇ ਵੀ ਅੰਗੂਠਾ ਵਿਖਾ ਸਕਦੀ ਹੈ।
ਦੂਜੇ ਪਾਸੇ ਜੇ ਭਾਜਪਾ ਦੀ ਗੱਲ ਕਰੀਏ ਤਾਂ ਇਸ ਪਾਰਟੀ ਕੋਲ ਹੁਣ ਸੁਨਹਿਰੀ ਮੌਕਾ ਸੀ ਕਿ ਇਹ ਆਪਣੀ ਭੱਲ ਬਣਾਉਂਦੀ। ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ 2-ਜੀ ਸਪੈਕਟ੍ਰਮ, ਰਾਸ਼ਟਰਮੰਡਲ ਖੇਡਾਂ ਤੇ ਆਦਰਸ਼ ਹਾਊਸਿੰਗ ਸੁਸਾਇਟੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਘਿਰੀ ਹੋਈ ਹੈ। ਇਸ ਸਮੇਂ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਵਿਰੋਧੀ ਧਿਰ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦਿਆਂ ਸਰਕਾਰ ਨੂੰ ਲੋਕਾਂ ਦੀ ਕਚਹਿਰੀ ‘ਚ ਖੜ੍ਹਾ ਕਰੇ। ਪਰ ਭਾਜਪਾ, ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਕਰਨਾਟਕਾ ਦੇ ਮੁੱਖ ਮੰਤਰੀ ਯੇਡੀਯੁਰੱਪਾ ਦੇ ਰੇੜਕੇ ‘ਚ ਖੁਦ ਹੀ ਘਿਰ ਗਈ ਤੇ ਆਪਣਾ ਫਰਜ਼ ਸਹੀ ਤਰੀਕੇ ਨਾਲ ਨਿਭਾਉਣ ਦਾ ਮੌਕਾ ਹੱਥੋਂ ਖੁੰਝਾ ਬੈਠੀ। ਇਸ ਤੋਂ ਇਲਾਵਾ ਭਾਜਪਾ ਨੇ 2-ਜੀ ਸਪੈਕਟ੍ਰਮ ਮਾਮਲੇ ‘ਤੇ ਜੇ.ਪੀ.ਸੀ. ਮੰਗ ਨੂੰ ਲੈ ਕੇ ਸੰਸਦ ਦਾ ਪੂਰਾ ਸਰਦ ਰੁੱਤ ਇਜਲਾਸ ਹੀ ਖੂਹ ਖਾਤੇ ਪਾ ਦਿੱਤਾ ਜਿਸ ਕਰਕੇ ਲੋਕਾਂ ਦੀ ਪ੍ਰਸੰਸਾ ਖੱਟਣ ਦੀ ਬਜਾਏ ਭਾਜਪਾ ਦੀ ਆਲੋਚਨਾ ਹੀ ਹੋਈ ਹੈ।
ਉਂਜ, ਕਾਂਗਰਸ ਤੇ ਭਾਜਪਾ ਕੋਲ ਆਪਣਾ ਅਕਸ ਸੁਧਾਰਨ ਲਈ ਕਾਫੀ ਸਮਾਂ ਹੈ। ਅਗਲੀਆਂ ਲੋਕ ਸਭਾ ਚੋਣਾਂ ‘ਚ ਤਿੰਨ ਸਾਲ ਬਾਕੀ ਹਨ ਜਿਸ ਦੌਰਾਨ ਦੋਵੇਂ ਮੁੱਖ ਪਾਰਟੀਆਂ ਆਪਣਾ ਸਹੀ ਰਾਹ ਤੈਅ ਕਰ ਸਕਦੀਆਂ ਹਨ। ਭ੍ਰਿਸ਼ਟਾਚਾਰ ਦੇ ਮੁੱਦੇ ਤੇ ਮਹਿੰਗਾਈ ਨਾਲ ਨਜਿੱਠਣਾ ਕਾਂਗਰਸ ਲਈ ਵੱਡੀ ਪ੍ਰੀਖਿਆ ਹੈ। ਵੋਟਰਾਂ ਦੀ ਇਸ ਗੱਲ ‘ਤੇ ਨਜ਼ਰ ਰਹੇਗੀ ਕਿ ਕਾਂਗਰਸ ਇਨ੍ਹਾਂ ਮਾਮਲਿਆਂ ਨਾਲ ਸਖ਼ਤੀ ਨਾਲ ਨਜਿੱਠ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ ਜਾਂ ਨਹੀਂ। ਭਾਜਪਾ ਲਈ ਇਹ ਜ਼ਰੂਰੀ ਹੋਵੇਗਾ ਕਿ ਨੌਜਵਾਨ ਆਗੂ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਆਪਣੀ ਰਾਜਨੀਤੀ ਤੇ ਪਾਰਟੀ ਪ੍ਰੋਗਰਾਮਾਂ ‘ਚ ਨਵੀਂ ਰੂਹ ਫੂਕ ਸਕਦੇ ਹਨ ਜਾਂ ਨਹੀਂ।
ਖੱਬੇ ਪੱਖੀਆਂ ਦੀ ਦਾਲ ਗਲਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਦੀ ਸਿਆਸਤ ਤੋਂ ਲੋਕ ਜਾਣੂ ਹੋ ਗਏ ਹਨ। ਪ੍ਰਕਾਸ਼ ਕਰਤ ਦੀ ਸਿਆਸਤ ਨੂੰ ਕੇਰਲਾ ਤੇ ਪੱਛਮੀ ਬੰਗਾਲ ‘ਚ ਕੋਈ ਹੁੰਗਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ। ਜੇਕਰ ਇਹੀ ਰੁਝਾਨ ਜਾਰੀ ਰਿਹਾ ਤਾਂ ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਨੂੰ ਤੇ ਕੇਰਲਾ ‘ਚ ਕਾਂਗਰਸ ਨੂੰ ਚੁਣੌਤੀ ਦੇ ਸਕਣਾ ਖੱਬੇ ਪੱਖੀਆਂ ਲਈ ਮੁਸ਼ਕਲ ਹੈ। ਸੋ ਭਾਰਤੀ ਸਿਆਸਤ ਦਾ ਸਹੀ ਦ੍ਰਿਸ਼ ਇਹ ਹੈ ਕਿ ਕੌਮੀ ਪਾਰਟੀਆਂ ਲੋਕਾਂ ਦੀਆਂ ਖੇਤਰੀ ਮੰਗਾਂ ਤੇ ਇੱਛਾਵਾਂ ਦੀ ਪੂਰਤੀ ਕਰਨ ‘ਚ ਨਾਕਾਮ ਰਹੀਆਂ ਹਨ ਤੇ ਇਸ ਨਾਲ ਖੇਤਰੀ ਸਿਆਸਤ ਕੌਮੀ ਸਿਆਸਤ ‘ਤੇ ਹਾਵੀ ਹੋ ਰਹੀ ਹੈ। ਇਸੇ ਕਰਕੇ ਕੇਂਦਰ ‘ਚ ਵੀ ਗੱਠਜੋੜ ਸਰਕਾਰਾਂ ਦਾ ਦੌਰ ਜਾਰੀ ਹੈ ਤੇ ਸੂਬਿਆਂ ‘ਚ ਇਕ ਤੋਂ ਵਧੇਰੇ ਪਾਰਟੀਆਂ ਮਿਲ ਕੇ ਸਰਕਾਰਾਂ ਬਣਾ ਰਹੀਆਂ ਹਨ। ਸੋ ਭਵਿੱਖੀ ਸਿਆਸੀ ਦ੍ਰਿਸ਼ ਕੀ ਬਣਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।

No comments:
Post a Comment