Wednesday, July 13, 2011

ਓਸਾਮਾ ਮੁਹੰਮਦ ਬਿਨ ਲਾਦਿਨ

1957: ਸਾਊਦੀ ਅਰਬ ਵਿਚ ਜਨਮ। ਗੁਆਂਢੀ ਮੁਲਕ ਯਮਨ ਤੋਂ ਆ ਕੇ ਸਾਊਦੀ ਅਰਬ ‘ਚ ਵਸੇ ਵੱਡੀ ਉਸਾਰੀ ਕੰਪਨੀ ਦੇ ਮਾਲਕ ਮੁਹੰਮਦ ਆਵਾਦ ਬਿਨ ਲਾਦਿਨ ਦੇ 52 ਬੱਚਿਆਂ ‘ਚੋਂ ਉਸਾਮਾ 17 ਵੀ ਔਲਾਦ ਸੀ।
1969: ਮੁਹੰਮਦ ਬਿਨ ਲਾਦਿਨ ਦੀ ਹੈਲੀਕਾਪਟਰ ਹਾਦਸੇ ‘ਚ ਮੌਤ। 11       ਸਾਲਾ ਓਸਾਮਾ ਕੋਲ ਵਿਰਾਸਤ ਵਜੋਂ ਉਸ ਸਮੇਂ 80 ਮਿਲੀਅਨ ਡਾਲਰ ਸਨ। ਮਗਰੋਂ        ਉਹ ਸਿਵਲ ਇੰਜੀਨੀਅਰਿੰਗ ਕਰਨ ਜੇਦਾਹ ਗਿਆ।
1973: ਲਾਦਿਨ ਦੇ ਇੰਤਹਾਪਸੰਦ ਮੁਸਲਿਮ ਜਥੇਬੰਦੀਆਂ ਨਾਲ ਸਬੰਧ ਬਣਨੇ ਸ਼ੁਰੂ ਤੇ ਪਰਿਵਾਰਕ ਕਾਰੋਬਾਰ ‘ਚ ਕੰਮਕਾਜ ਦੀ ਸ਼ੁਰੂਆਤ।
1979: ਨੌਜਵਾਨ ਲਾਦਿਨ ਮੁਜ਼ਾਹਿਦੀਨਾਂ ਦੀ ਮਦਦ ਲਈ ਅਫਗਾਨਿਸਤਾਨ ਪੁੱਜਿਆ।
1988: ਇਕ ਸੰਗਠਨ ਦਾ ਮੁੱਖ ਫਾਇਨਾਂਸਰ ਬਣਿਆ। ਇਹ ਸੰਗਠਨ ਮਗਰੋਂ ਅਲਕਾਇਦਾ ਵਜੋਂ ਜਾਣਿਆ ਗਿਆ।
1989: ਸੋਵੀਅਤਾਂ ਦੇ ਅਫਗਾਨਿਸਤਾਨ ‘ਚੋਂ ਨਿਕਲਣ ਮਗਰੋਂ ਲਾਦਿਨ ਸਾਊਦੀ ਅਰਬ ਪਰਤਿਆ ਤੇ ਪਰਿਵਾਰ ਦੀ ਉਸਾਰੀ ਕੰਪਨੀ ‘ਚ ਰੁੱਝ ਗਿਆ। ਅਫਗਾਨ ਜੰਗ ਦੇ ਜੰਗਜੂਆਂ ਲਈ ਧਨ ਜੁਟਾਉਣ ਦਾ ਕੰਮ ਵੀ ਉਹ ਕਰਦਾ ਰਿਹਾ।
1991: ਇਰਾਕੀ ਫੌਜਾਂ ਨੂੰ ਕੁਵੈਤ ‘ਚੋਂ ਕੱਢਣ ਲਈ ਅਮਰੀਕਾ ਦੀ ਅਗਵਾਈ ‘ਚ ਇਤਿਹਾਦੀ ਫੌਜ ਵੱਲੋਂ ਜੰਗ ਦੀ ਸ਼ੁਰੂਆਤ। ਸਾਊਦੀ ਅਰਬ ‘ਚ ਅਮਰੀਕੀ ਫੌਜ ਦੇ ਪੜਾਅ ਤੋਂ ਖਫ਼ਾ ਲਾਦਿਨ ਵੱਲੋਂ ਅਮਰੀਕਾ ਵਿਰੁੱਧ ਜਹਾਦ ਦਾ ਐਲਾਨ।
1991: ਸਰਕਾਰ ਵਿਰੋਧੀ ਕਾਰਵਾਈ ਲਈ ਸਾਊਦੀ ਅਰਬ ‘ਚੋਂ ਦੇਸ਼ ਨਿਕਾਲਾ। ਲਾਦਿਨ ਨੇ ਸੂਡਾਨ ‘ਚ ਪਨਾਹ ਲੈ ਲਈ।
1993: ਵਰਲਡ ਟਰੇਡ ਸੈਂਟਰ ‘ਤੇ ਬੰਬ ਨਾਲ ਹਮਲਾ, ਛੇ ਮੌਤਾਂ ਤੇ ਸੈਂਕੜੇ ਜ਼ਖਮੀ। ਲਾਦਿਨ ਨਾਲ ਸਬੰਧਤ ਸਮਝੇ ਜਾਂਦੇ ਛੇ ਵਿਅਕਤੀਆਂ ਨੂੰ ਬੰਬ ਹਮਲੇ ਦੇ ਦੋਸ਼ੀ ਕਰਾਰ ਦਿੱਤਾ ਗਿਆ।
ਨਵੰਬਰ 1993: ਲਾਦਿਨ ਦੇ ਗਰੁੱਪ ਵੱਲੋਂ ਰਿਆਧ ‘ਚ ਇਕ ਇਮਾਰਤ ਅੱਗੇ ਕਾਰ ਬੰਬ ਹਮਲਾ, 5 ਅਮਰੀਕੀ ਸੈਨਿਕ ਤੇ ਦੋ ਭਾਰਤੀ ਨਾਗਰਿਕ ਹਲਾਕ।
1994: ਸਾਊਦੀ ਅਰਬ ਵੱਲੋਂ ਉਹਦੀ ਨਾਗਰਿਕਤਾ ਰੱਦ।
ਜੂਨ 1996: ਸਾਊਦੀ ਅਰਬ ਦੇ ਖੋਬਰ ਖੇਤਰ ‘ਚ ਅਮਰੀਕੀ ਫੌਜੀ ਅੱਡੇ ਦੀ ਇਕ ਇਮਾਰਤ ‘ਤੇ ਧਮਾਕਾਖੇਜ਼ ਸਮੱਗਰੀ ਦੇ ਭਰੇ ਟਰੱਕ ਨਾਲ ਹਮਲਾ। 19 ਅਮਰੀਕੀ ਨਾਗਰਿਕ ਹਲਾਕ, 386 ਜ਼ਖਮੀ।
1996: ਅਮਰੀਕਾ ਤੇ ਸਾਊਦੀ ਅਰਬ ਦੇ ਦਬਾਅ ਹੇਠ ਸੂਡਾਨ ਨੇ ਲਾਦਿਨ ਨੂੰ ਦੇਸ਼ ‘ਚੋਂ ਕੱਢਿਆ। ਲਾਦਿਨ ਵੱਲੋਂ 10 ਬੱਚਿਆਂ ਤੇ ਤਿੰਨ ਬੀਵੀਆਂ (ਅਫਵਾਹਾਂ ਅਨੁਸਾਰ ਚੌਥੀ ਵੀ) ਨਾਲ ਅਫਗਾਨਿਸਤਾਨ ‘ਚ ਡੇਰੇ।
7 ਅਗਸਤ, 1998: ਬੰਬਾਂ ਨਾਲ ਭਰੇ ਟਰੱਕਾਂ ਨਾਲ ਨੈਰੋਬੀ, ਕੀਨੀਆ, ਦਾਰਾਇਸਲਾਮ, ਤਨਜ਼ਾਨੀਆ ‘ਚ ਅਮਰੀਕੀ ਸਫਾਰਤਖਾਨਿਆਂ ਦੇ ਬਾਹਰ ਧਮਾਕੇ। 224 ਲੋਕ ਮਾਰੇ ਗਏ।
11 ਸਤੰਬਰ, 2001: ਅਮਰੀਕਾ ਦੇ ਵਰਲਡ ਟਰੇਡ ਸੈਂਟਰ ‘ਤੇ ਜ਼ੋਰਦਾਰ ਹਮਲੇ ‘ਚ 3000 ਲੋਕ ਮਰੇ।
2002: ਲਾਦਿਨ ਨੇ ਸਰਗਰਮੀਆਂ ਘਟਾਈਆਂ, ਪਰ ਅਲ ਜਜ਼ੀਰਾ ਰਾਹੀਂ ਟੇਪਾਂ ਦਾ ਪ੍ਰਸਾਰਨ।
2003: ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋ ਕੇ ਜਹਾਦ ਦਾ ਸੱਦਾ।
2004: ਅਮਰੀਕਾ ਵੱਲੋਂ ਅਫਗਾਨਿਸਤਾਨ ‘ਚ ਪਾਕਿਸਤਾਨ ਸੀਮਾ ਨੇੜੇ ਲਾਦਿਨ ਦੀ ਭਾਲ ਤੇਜ਼।
18 ਮਾਰਚ, 2004: ਅਮਰੀਕੀ ਪ੍ਰਤੀਨਿਧ ਸਦਨ ਵੱਲੋਂ ਸਰਬਸੰਮਤੀ ਨਾਲ ਲਾਦਿਨ ਦੀ ਸੂਹ ਦੇਣ ਲਈ ਇਨਾਮ ਦੀ ਰਕਮ ਦੁੱਗਣੀ 50 ਮਿਲੀਅਨ ਡਾਲਰ ਕੀਤੀ।
ਮਈ 2011: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ            ਨੇੜੇ ਐਬਟਾਬਾਦ ‘ਚ ਅਮਰੀਕਾ ਦੇ ਵਿਸ਼ੇਸ਼ ਅਪਰੇਸ਼ਨ ‘ਚ ਲਾਦਿਨ          ਦਾ ਅੰਤ।

No comments:

Post a Comment